Punjabi Typing Test

Please choose timing of typing test, paragraph auto update every time new.

ਫਿਲਮਾਂ, ਗੀਤ, ਨਾਟਕ ਸਾਡੇ ਸਮਾਜਿਕ ਧਾਰਮਿਕ ਸਭਿਆਚਾਰ ਵਿਰਸੇ ਦੇ ਰੰਗਾਂ ਨੂੰ ਬਾਖੂਬੀ ਢੰਗ ਨਾਲ ਲੋਕਾਂ ਦੇ ਸਨਮੁੱਖ ਕਰਨ ਦਾ ਸਭ ਤੋਂ ਵਧੀਆ ਜ਼ਰੀਆ ਹੁੰਦੇ ਹਨ ਇਹਨਾਂ ਪੇਸ਼ਕਾਰੀਆਂ ਦੀ ਰਚਨਾ ਸਾਡੇ ਵਿੱਚੋਂ ਹੀ ਹੁੰਦੀ ਹੈ ਜਾਂ ਕਹਿ ਲਈਏ ਕਿ ਇਹਨਾਂ ਪੇਸ਼ਕਾਰੀਆਂ ਦੀ ਹੋਂਦ ਸਾਡੇ ਵਿੱਚੋਂ ਹੀ ਉਪਜਦੀ ਹੈ। ਇਹਨਾਂ ਵੰਨਗੀਆਂ ਵਿੱਚ ਉਹੀ ਹਾਲਾਤਾਂ ਨੂੰ, ਵਿਸ਼ਿਆਂ ਨੂੰ, ਤੱਥਾਂ ਨੂੰ ਫਿਲਮਾਇਆ ਜਾਂਦਾ,ਦਿਖਾਇਆ ਜਾਂਦਾ ਹੈ ਜਿੰਨਾਂ ਵਿੱਚ ਦੀ ਸਾਡਾ ਸਮਾਜ ਸਾਡੀ ਜ਼ਿੰਦਗੀ ਗੁਜ਼ਰ ਰਹੀ ਹੈ ਜਾਂ ਗੁਜ਼ਰ ਗਈ ਹੁੰਦੀ ਹੈ। ਗੌਰ ਕਰਨ ਵਾਲੀ ਗ‌ੱਲ ਹੈ ਕਿ ਕਈ ਰਚੇਤਾ ਇਹਨਾਂ ਮਾਧਿਆਮਾਂ ਰਾਹੀਂ ਕਾਲਪਨਿਕ ਰੂਪ ਰੇਖਾ ਨੂੰ ਵੀ ਪੇਸ਼ ਕਰ ਜਾਂਦੇ ਨੇ ਪਰ ਜ਼ਿਆਦਾਤਰ ਫਿਲਮਾਂ, ਗੀਤ, ਨਾਟਕ ਅਸਲੀਅਤ ਪੇਸ਼ ਕਰਦੇ ਨੇ, ਜਿਵੇਂ ਦਾ ਸਮਾਜ ਹੈ ਉੁਹਦਾਂ ਹੀ ਉੁਸ ਨੂੰ ਪਰਦੇ ਤੇ ਸਟੇਜਾਂ ਤੇ ਵਿਖਾਇਆ ਜਾਂਦਾ ਹੈ ਸਾਡੇ ਫਿਲਮਾਂ ਅਤੇ ਗੀਤਾਂ ਵਿੱਚ ਗਾਲਾਂ ਦਾ ਰੁਝਾਨ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਕਿਉਂਕਿ ਇਹ ਕੋਈ ਕਾਲਪਨਿਕ ਗੱਲ ਨਹੀਂ,ਇਹ ਅਸਲੀਅਤ ਹੈ ਕਿ ਅਸੀਂ ਆਪਣੀ ਬੋਲੀ ਵਿੱਚ ਗਾਲਾਂ ਦੀ ਖਾਸ ਥਾਂ ਬਣਾ ਕੇ ਰੱਖੀ ਹੋਈ ਹੈ। ਨਿੱਤ ਦੀ ਜ਼ਿੰਦਗੀ ਵਿੱਚ ਅਸੀਂ ਬਹੁਤ ਵਾਰ ਬਹੁਤ ਥਾਂ ਗਾਲਾਂ ਦਾ ਪ੍ਰਯੋਗ ਕਰਦੇ ਹਾਂ, ਸਾਨੂੰ ਇਹ ਲੱਗਦਾ ਕਿ ਗਾਲ ਬਿਨਾਂ ਤਾਂ ਗੱਲ ਪੂਰੀ ਹੀ ਨਹੀਂ ਹੋ ਸਕਦੀ। ਅਸੀਂ ਜੇ ਕਿਸੇ ਨੂੰ ਬਲਾਉਣਾ ਹੋਵੇ, ਪੁੱਛਣਾ ਹੋਵੇ, ਦੱਸਣਾ ਹੋਵੇ,ਸਮਝਾਉਣਾ ਹੋਵੇ, ਉਠਾਉਣਾ ਹੋਵੇ, ਬਿਠਾਉਣਾ ਹੋਵੇ, ਸਵਾਉਣਾ ਹੋਵੇ, ਕੁਝ ਕਹਿਣਾ ਹੋਵੇ, ਕੰਮ ਕਰਾਉਣਾ ਹੋਵੇ, ਕੁੱਟਣਾ ਹੋਵੇ, ਲੜਨਾ ਹੋਵੇ, ਪਿਆਰ ਕਰਨਾ ਹੋਵੇ ਇਹਨਾਂ ਸਾਰੇ ਹੀ ਕੰਮਾਂ ਵਿੱਚ ਅਸੀਂ ਗਾਲਾਂ ਦੀ ਰੱਜ ਕੇ ਵਰਤੋਂ ਕਰਦੇ ਹਾਂ ਬੇਸ਼ੱਕ ਸਾਹਮਣੇ ਵਾਲਾ ਸਖਸ਼ ਆਪਣਾ ਹੋਵੇ ਭਾਂਵੇ ਬੇਗਾਨਾ। ਆਲਮ ਤਾਂ ਇਹ ਹੈ ਕਿ ਜੇ ਅਸੀਂ ਇਹ ਕਹਿੰਦੇ ਹਾਂ ਕਿ "ਮੈਨੂੰ ਆਪਣੀ ਮਾਂ ਦਾ ਮੋਹ ਬਹੁਤ ਆਉਂਦਾ" ਤਾਂ ਇਹ ਗੱਲ ਵੀ ਅਸੀਂ ਮਾਂ ਜਾਂ ਭੈਣ ਦੀ ਗੱਲ ਤੋਂ ਬਿਨਾਂ ਪੂਰੀ ਨਹੀਂ ਕਰਦੇ। ਇਸ ਗੱਲ ਵਿੱਚ ਕੋਈ ਲੁਕੋ ਨਹੀਂ ਕਿ ਗਾਲਾਂ ਸਾਡੇ ਵਡੇਰੇ ਗਾਲਾਂ ਕੱਢਦੇ ਨੇ ਪਰ ਇਹ ਨਹੀਂ ਪਤਾ ਇਹਨਾਂ ਦੀ ਸ਼ੁਰੂਆਤ ਕਿੱਥੋਂ ਕਿਵੇਂ ਕਿਉਂ ਹੋਈ ਬਸ ਇਹ ਪੀੜੀ ਦਰ ਪੀੜੀ ਚੱਲਦੀਆਂ ਆ ਰਹੀਆਂ ਨੇ। ਬੱਚਿਆਂ ਨੂੰ ਸਿਖਾਈਆਂ ਨਹੀਂ ਜਾਂਦੀਆਂ ਸਗੋਂ ਬੱਚੇ ਖੁਦ ਹੀ ਵੱਡਿਆਂ ਦੇ ਮੂੰਹੋਂ ਸੁਣ ਸੁਣ ਕੇ ਸਿੱਖ ਜਾਂਦੇ ਨੇ, ਪਰ ਕਦੇ ਵੀ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਜਾਂਦਾ ਨਾ ਬੱਚਿਆਂ ਵੱਲੋਂ ਨਾ ਹੀ ਮਾਪਿਆਂ ਵੱਲੋਂ, ਜੇ ਕੋਈ ਵਿਰੋਧ ਕਰੇ ਵੀ ਤਾਂ ਇਹ ਕਿਹਾ ਜਾਂਦਾ ਕਿ ਆ ਗਿਆ ਵੱਡਾ ਸਿਆਣਾ ਸਾਨੂੰ ਮੱਤਾਂ ਦੇਣ, ਅੰਤ ਇੰਨਾ ਕਹਿ ਸਾਰ ਦਿੱਤਾ ਜਾਂਦਾ ਕਿ ਇੰਨੀਆਂ ਕੁ ਗਾਲਾਂ ਤਾਂ ਚੱਲਦੀਆਂ ਹੀ ਨੇ ਬਹੁਤ ਹੀ ਹੈਰਾਨੀ ਹੁੰਦੀ ਹੈ ਕਿ ਅੱਜਕੱਲ ਤਾਂ ਸਕੂਲਾਂ ਵਿੱਚ ਪੜਦੇ ਛੋਟੇ ਛੋਟੇ ਬੱਚੇ ਆਪਣੀ ਬੋਲਣ ਵਾਲੀ ਸ਼ਬਦਾਵਲੀ ਵਿੱਚ ਗਾਲਾਂ ਦੀ ਬਹੁਤ ਵਰਤੋਂ ਕਰਦੇ ਹਨ। ਅਸੀਂ ਇਹ ਵੀ ਸੁਣਦੇ ਹਾਂ ਕਿ ਕਈ ਕਹਿੰਦੇ ਨੇ ਕਿ ਗੰਦੀ ਗਾਲ ਨਾ ਕੱਢੋ,ਪਰ ਮੇਰੇ ਅਨੁਸਾਰ ਤਾਂ ਗਾਲ ਹੁੰਦੀ ਹੀ ਗੰਦੀ ਹੈ,ਗਾਲ ਸੋਹਣੀ ਤਾਂ ਕਦੇ ਵੀ ਨਹੀਂ ਹੁੰਦੀ। ਹਰ ਗਾਲ ਮਾਂ ਭੈਣ ਧੀ ਨੂੰ ਹੀ ਹੁੰਦੀ ਹੈ ਪਰ ਕੱਢੀ ਬੰਦੇ ਨੂੰ ਜਾਂਦੀ ਹੈ ਬਸ ਅਸੀਂ ਕਿਸੇ ਦੀ ਧੀ ਭੈਣ ਮਾਂ ਇੱਕ ਕਰ ਦਿੰਦੇ ਹਾਂ ਤੇ ਕੋਈ ਸਾਡੀ ਕਰ ਜਾਂਦਾ ਹੈ। ਕੁੜੀਆਂ ਵੀ ਇਸ ਕੰਮ ਵਿੱਚ ਕਿਸੇ ਨਾਲੋਂ ਘੱਟ ਨਹੀਂ ਉਹ ਵੀ ਆਪਣਾ ਯੋਗਦਾਨ ਵੱਧ ਚੜ ਕੇ ਪਾ ਰਹੀਆਂ ਨੇ,ਇਹਨਾਂ ਨੇ ਕਦੇ ਆਪਣੇ ਭਰਾ ਜਾਂ ਪਿਉ ਨੂੰ ਨਹੀਂ ਕਿਹਾ ਹੋਣਾ ਕਿ ਗਾਲ ਨਾ ਕੱਢੋ,ਕਹਿਣ ਵੀ ਕਿਵੇਂ ਇਹ ਤਾਂ ਆਪ ਇਸ ਦਾ ਹਿੱਸਾ ਬਣ ਗਈਆਂ ਨੇ| ਪਿਉ ਤੇ ਭਰਾ ਨੇ ਵੀ ਕਦੇ ਆਪਣਾ ਫਰਜ਼ ਨਹੀਂ ਸਮਝਿਆ ਕਿ ਗਾਲਾਂ ਤੋਂ ਪਰਹੇਜ਼ ਕੀਤਾ ਜਾਵੇ। ਅਸੀਂ ਇਸ ਗੱਲ ਵਿੱਚ ਬਹੁਤ ਸ਼ਰਮ ਮਹਿਸੂਸ ਕਰਦੇ ਹਾਂ ਕਿ ਫਲਾਣੇ ਫਿਲਮ ਜਾਂ ਗੀਤ ਵਿੱਚ ਗਾਲਾਂ ਦੀ ਵਰਤੋਂ ਹੋਈ ਅਤੇ ਅਸੀਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਇਹ ਕਹਿੰਦੇ ਹਾਂ ਕਿ ਆਪਣੀ ਮਾਂ ਭੈਣ ਧੀ ਨਾਲ ਉੁਹ ਫਿਲਮ ਨਾ ਵੇਖਣ ਜਾਉ ਪਰ ਅਸੀਂ ਆਪ ਬਹੁਤ ਵਾਰ ਦੇਖਦੇ ਹਾਂ ਤੇ ਅਸੀਂ ਕਦੇ ਵੀ ਇਸ ਗੱਲ ਦੀ ਸ਼ਰਮ ਨਹੀਂ ਕੀਤੀ ਕਿ ਅਸੀਂ ਆਪਣੀ ਮਾਂ ਭੈਣ ਧੀ ਸਾਹਮਣੇ ਕਿਸੇ ਦੀ ਮਾਂ ਭੈਣ ਧੀ ਦੇ ਗੁਪਤ ਅੰਗ ਨੂੰ ਨਿਸ਼ਾਨਾ ਬਣਾਉਂਦੇ ਹਾਂ,ਉੁਦੋਂ ਅਸੀਂ ਮਾਣ ਮਹਿਸੂਸ ਕਰਦੇ ਹਾਂ। ਪਰ ਇਹੀ ਹਰਕਤ ਜਦੋਂ ਸਾਡੇ ਨਾਲ ਕੋਈ ਹੋਰ ਕਰਦਾ ਫਿਰ ਸਾਡਾ ਇੱਜ਼ਤ ਰੂਪੀ ਕੁੰਭਕਰਨ ਜਾਗ ਉੱਠਦਾ ਤੇ ਅਸੀਂ ਲੋਹੇ ਲਾਖੇ ਹੋਏ ਹਥਿਆਰ ਚੁੱਕ ਲੈਂਦੇ ਹਾਂ। ਅੱਜਕੱਲ ਲੋਕ ਇੰਨਾ ਤਾਂ ਦਿਹਾੜੀ ਵਿੱਚ ਪਾਣੀ ਨਹੀਂ ਪੀਂਦੇ ਜਿੰਨਾ ਸਾਲਾ ਸ਼ਬਦ ਵਰਤਦੇ ਨੇ,ਸਮਝ ਨਹੀਂ ਆਉਂਦੀ ਮੁੰਡਾ ਆਪਣੇ ਸਕੇ ਭਰਾ ਨੂੰ ,ਆਪਣੇ ਪਿਉ ਨੂੰ ਸਾਲਾ ਕਹੀ ਜਾਊ, ਜੇ ਗੌਰ ਨਾਲ ਸੋਚਿਆ ਜਾਵੇ ਤਾਂ ਆਪ ਹਿਸਾਬ ਲਾਉ ਗੱਲ ਕਿੱਥੇ ਅੱਪੜਦੀ ਹੈ।

Time 1:00
Gross Speed Per Minute -- Accuracy --
Net Speed Per Minute -- Incorrect --
Incorrect Words
An honest feedback from you shall be highly appreciated.
*Note: If anyone finds any difficulty or issue, you can comment in the comment box.
We will solve it definitely within 24 hours

Leave a Reply

Your email address will not be published. Required fields are marked *