Jul 19, 2013
Please choose timing of typing test, paragraph auto update every time new.
ਕੀ ਹੋ ਗਿਆ ਅੱਜ ਇਸ ਰੰਗਲੇ ਪੰਜਾਬ ਨੂੰ? ਜੋ ਕਦੇ ਪੰਜਾਬ ਗੁਰੂਆਂ ਪੀਰਾਂ, ਭਲਵਾਨਾਂ ਅਤੇ ਚੰਗੀ ਸਿਹਤ ਕਰਕੇ ਜਾਣਿਆ ਜਾਂਦਾ ਸੀ। ਅੱਜ ਪੰਜਾਬ ਨੂੰ ਕੈਂਸਰ, ਸ਼ੂਗਰ, ਪੀਲੀਆ, ਯੂਰਿਕ ਐਸਿਡ, ਥਾਈਰਡ ਆਦਿ ਖ਼ਤਰਨਾਕ ਬਿਮਾਰੀਆਂ ਨੇ ਪੰਜਾਬ ਨੂੰ ਘੇਰ ਲਿਆ ਹੈ। ਸਭ ਤੋਂ ਵੱਧ ਪੰਜਾਬ ਵਿੱਚ ਕੈਂਸਰ ਦੀ ਨਾ-ਮੁਰਾਦ ਬਿਮਾਰੀ ਨੇ ਮਾਲਵੇ ਇਲਾਕੇ ਨੂੰ ਇੰਨੀ ਬੁਰੀ ਤਰ੍ਹਾਂ ਆਪਣੀ ਗਿਫਤ ਵਿੱਚ ਲੈ ਲਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਇਹ ਹਰੇਕ ਘਰ ਵਿੱਚ ਵੜ ਜਾਏਗਾ। ਫ਼ਿਰ ਇਸਨੂੰ ਕੰਟਰੋਲ ਕਰਨਾ ਔਖਾ ਹੋ ਜਾਏਗਾ। ਇਹ ਕੈਂਸਰ ਦੀ ਨਾ-ਮੁਰਾਦ ਬਿਮਾਰੀ ਕੋਈ ਉਮਰ ਦਾ ਲਿਹਾਜ਼ ਨਹੀਂ ਕਰਦੀ। ਇਸ ਬਿਮਾਰੀ ਦਾ ਆਮ ਇਨਸਾਨ ਨੂੰ ਪਤਾ ਨਹੀਂ ਚਲਦਾ ਜਦੋਂ ਇਸ ਬਿਮਾਰੀ ਦੇ ਬਾਰੇ ਪਤਾ ਚੱਲਦਾ ਹੈ ਤਾਂ ਉਸ ਟਾਈਮ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਕੈਂਸਰ ਦੀ ਬਿਮਾਰੀ ਨੇ ਵੱਡੇ-ਵੱਡੇ ਸਿਆਸਤਦਾਨਾਂ ਦੇ ਪਰਿਵਾਰਾਂ ਨੂੰ ਵੀ ਨਿਗਲ ਲਿਆ ਹੈ। ਇਹ ਬਿਮਾਰੀਆਂ ਅੰਦਰੋਂ-ਅੰਦਰੀ ਮਨੁੱਖ ਨੂੰ ਖ਼ੋਖਲਾ ਕਰ ਦਿੰਦੀਆਂ ਹਨ। ਕਈ ਵਾਰ ਸਭ ਕੁਝ ਵੇਚ ਵੱਟ ਕੇ ਇਹ ਬਿਮਾਰੀਆਂ ਮੌਤ ਤੱਕ ਆਦਮੀ ਦਾ ਪਿੱਛਾ ਨਹੀਂ ਛੱਡਦੀਆਂ। ਸਾਡੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤ ਵੱਧ ਹੋਣ ਕਾਰਨ ਇਹ ਰੋਗ ਅਮਰਵੇਲ ਵਾਂਗ ਵਧ ਰਿਹਾ ਹੈ। ਕੋਈ ਵੀ ਵਿਅਕਤੀ, ਕੋਈ ਬਿਮਾਰੀ ਤੋਂ ਤਾਂ ਪੀੜ੍ਹਤ ਹੋਵੇਗਾ। ਅੱਜ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਤੰਦਰੁਸਤ ਨਹੀਂ ਕਹਿ ਸਕਦਾ। ਸ਼ੂਗਰ ਵੀ ਇਕ ਨਾ-ਮੁਰਾਦ ਬਿਮਾਰੀ ਹੈ। ਇਹ ਬਿਮਾਰੀ ਵੀ ਉਮਰ ਦਾ ਲਿਹਾਜ਼ ਨਹੀਂ ਕਰਦਾ ਅਤੇ ਮਰਦੇ ਦਮ ਤੱਕ ਆਦਮੀ ਦਾ ਪਿੱਛਾ ਨਹੀਂ ਛੱਡਦੀ। ਇਸ ਤਰ੍ਹਾਂ ਹੈਪੇਟਾਈਸ ਬਿਮਾਰੀ ਵੀ ਇਕ ਕੈਂਸਰ ਵਾਂਗ ਨਾਮੁਰਾਦ ਬਿਮਾਰੀ ਹੈ। ਹੈਪੇਟਾਈਟਸ ਦਾ ਮਤਲਬ ਜਿਗਰ ਦੀ ਸੋਜ ਅਤੇ ਜਿਗਰ ਦਾ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਪਰ ਜਦੋਂ ਬਦਕਿਸਮਤੀ ਨਾਲ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਤਾਂ ਕੁਝ ਹੀ ਸਾਲਾਂ ਵਿੱਚ ਜਿਗਰ ਦੀ ਕਮਜ਼ੋਰੀ ਕਰਕੇ ਇਸ ਨਾਲ ਹੀ ਭਿਆਨਕ ਲੀਵਰ ਦਾ ਕੈਂਸਰ ਹੋ ਜਾਂਦਾ ਹੈ। ਜਿਸ ਤਰ੍ਹਾਂ ਅੱਜ ਅਖ਼ਬਾਰਾਂ ਤੋਂ ਪਤਾ ਚਲਦਾ ਹੈ ਕਿ ਯੂਰਪ ਵਿਸ਼ਵ ਦੇ ਵਿੱਚ ਪਹਿਲਾ ਮਲੇਰੀਆ ਰਹਿਤ ਦੇਸ਼ ਬਣ ਚੁੱਕਾ ਹੈ। ਉਹਨਾਂ ਦੀ ਮਿਹਨਤ ਨਾਲ ਮਲੇਰੀਆ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ ਅਤੇ ਅੱਜ ਬਹੁਤ ਸਾਰੇ ਮਰਦ-ਔਰਤਾਂ ਬੱਚਿਆਂ ਵਿੱਚ ਅਲਰਜੀ ਦਾ ਹੋਣਾ ਮਿਲ ਰਿਹਾ ਹੈ। ਦੁੱਧ ਅਤੇ ਕਣਕ ਤੋਂ ਵੱਖ-ਵੱਖ ਪਕਾਰ ਦੀ ਅਲਰਜ਼ੀ ਦੀ ਬਿਮਾਰੀ ਮਨੁੱਖ ਵਿੱਚ ਮਿਲ ਰਹੀ ਹੈ। ਮਸ਼ੀਨੀਕਰਨ ਹੋਣ ਨਾਲ ਅਸੀ ਆਪਣੇ ਹੱਥੀਂ ਕੰਮ ਕਰਨ ਨੂੰ ਤਰਹੀਜ ਨਹੀਂ ਦਿੰਦੇ ਅਤੇ ਦੂਸਰਾ ਮਨੁੱਖ ਕੋਲ ਟਾਈਮ ਨਾ ਹੋਣਾ ਇਸ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਪੁਰਾਣੇ ਸਮੇਂ ਮਨੁੱਖ ਤੰਦਰੁਸਤ ਰਹਿੰਦਾ ਸੀ। ਉਸ ਸਮੇਂ ਕੀਟਨਾਸ਼ਕ ਦਵਾਈਆਂ ਦਾ ਮਨੁੱਖ ਨੂੰ ਪਤਾ ਨਹੀਂ ਸੀ। ਅੱਜ ਸਭ ਕੁਝ ਜ਼ਹਿਰੀਲਾ ਹੋ ਗਿਆ, ਅਸੀ ਜੋ ਬੀਜ ਰਹੇ ਹਾਂ ਉਹੀ ਵੱਢ ਰਹੇ ਹਾਂ। ਅੱਜ ਦਾ ਮਨੁੱਖ ਵੱਖ-ਵੱਖ ਪੈਦਾਵਾਰ ਲੈਣ ਲਈ ਜ਼ਿਆਦਾ ਰੇਹ ਸਪਰੇਆਂ ਦਾ ਅਤੇ ਬੇ-ਮੌਸਮੀ ਸਬਜ਼ੀਆਂ ਲੈਣ ਲਈ ਅੰਨ੍ਹੇਵਾਹ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਰਿਹਾ ਹੈ। ਉਹ ਕੀਟਨਾਸ਼ਕ ਦਵਾਈਆਂ ਸਬਜ਼ੀਆਂ ਅਤੇ ਅਨਾਜ਼ਾਂ ਵਿੱਚ ਚਲੀਆਂ ਜਾਂਦੀਆਂ ਹਨ, ਜੋ ਕਿ ਇਨਸਾਨ ਦੀ ਸਿਹਤ ਲਈ ਖ਼ਤਰਨਾਕ ਸਿੱਧ ਹੁੰਦੀਆਂ ਹਨ। ਪਾਣੀ ਦੀ ਖ਼ਪਤ ਵਧਣ ਕਰਕੇ ਪਾਣੀ ਬਹੁਤ ਡੂੰਘੇ ਹੋ ਗਏ ਹਨ ਅਤੇ ਪਾਣੀ ਦੀ ਮਾਤਰਾ ਸਹੀ ਨਾ ਹੋਣ ਕਾਰਨ ਛੋਟੇ-ਛੋਟੇ ਬੱਚੇ ਵੀ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿੱਚ ਇਹਨਾਂ ਭਿਆਨਕ ਬਿਮਾਰੀਆਂ ਕਾਰਨ ਹਲਾਤ ਅਜਿਹੇ ਹਨ ਕਿ ਰੇਲਗੱਡੀ ਨੂੰ ਵੀ ‘ਕੈਂਸਰ ਟੇਨ' ਦੇ ਨਾਮ ਨਾਲ ਜਾਣਿਆਂ ਜਾਣ ਲੱਗਾ ਹੈ।
Gross Speed Per Minute | -- | Accuracy | -- |
---|---|---|---|
Net Speed Per Minute | -- | Incorrect | -- |
An honest feedback from you shall be highly appreciated.
We will solve it definitely within 24 hours